Elŝuti PDF-on
Reiri al la rakontolisto

ਹਿੱਪੋ ਦੇ ਵਾਲ ਕਿਉਂ ਨਹੀਂ ਹੁੰਦੇ Tial hipopotamoj ne havas hararon

Verkita de Basilio Gimo, David Ker

Ilustrita de Carol Liddiment

Tradukita de Anu Gill

Laŭtlegita de Gurleen Parmar

Lingvo panĝaba

Nivelo 2-a nivelo

Laŭtlegi la tutan rakonton

Legrapideco

Aŭtomate ludi la rakonton


ਇਕ ਦਿਨ ਖਰਗੋਸ਼ ਨਦੀ ਦੇ ਕਿਨਾਰੇ ਘੁੰਮ ਰਿਹਾ ਸੀ।

Iun tagon Kuniklo marŝis laŭ la riverbordo.


ਉੱਥੇ ਹਿੱਪੋ ਵੀ ਸੀ ਜੋ ਸੈਰ ਕਰ ਰਹੀ ਸੀ ਅਤੇ ਕੁਝ ਚੰਗੇ ਹਰੇ ਘਾਹ ਨੂੰ ਖਾ ਰਹੀ ਸੀ।

Hipo ankaŭ estis tie, kie li promenis kaj manĝis iom da bongusta verda herbo.


ਹਿੱਪੋ ਨੇ ਖਰਗੋਸ਼ ਨੂੰ ਨਹੀਂ ਵੇਖਿਆ ਸੀ ਅਤੇ ਗਲਤੀ ਨਾਲ ਉਸ ਨੇ ਖਰਗੋਸ਼ ਦੇ ਪੈਰ ਤੇ ਕਦਮ ਰੱਖ ਦਿੱਤਾ। ਖਰਗੋਸ਼ ਨੇ ਰੌਲਾ ਪਾਇਆ, “ਹੇ ਹਿੱਪੋ! ਤੈਨੂੰ ਦਿਸਦਾ ਨਹੀਂ ਕਿ ਤੂੰ ਮੇਰੇ ਪੈਰ ਤੇ ਖੜ੍ਹਾ ਹੈਂ?”

Hipo ne vidis ke Kuniklo estis tie kaj ŝi senintence paŝis sur la piedo de Kuniklo. Kuniklo ekkriis al Hipo, “Vi, Hipaĉo! Ĉu vi ne vidis ke vi paŝas sur mia piedo?”


ਹਿੱਪੋ ਨੇ ਖਰਗੋਸ਼ ਤੋਂ ਮੁਆਫੀ ਮੰਗੀ, “ਮੈਨੂੰ ਅਫ਼ਸੋਸ ਹੈ। ਮੈਂ ਤੁਹਾਨੂੰ ਵੇਖਿਆ ਨਹੀਂ। ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ!” ਪਰ ਖਰਗੋਸ਼ ਨੇ ਇਕ ਨਾ ਸੁਣੀ ਅਤੇ ਉਹ ਹਿੱਪੋ ਤੇ ਚੀਕਦਾ ਹੋਇਆ ਬੋਲਿਆ, “ਤੂੰ ਇਹ ਜਾਣ-ਬੁੱਝ ਕੇ ਕੀਤਾ ਹੈ! ਕਿਸੇ ਦਿਨ ਤੂੰ ਦੇਖੀਂ! ਤੇਨੂੰ ਇਸ ਦਾ ਭੁਗਤਾਨ ਕਰਨਾ ਪਵੇਗਾ!”

Hipo pardonpetis al Kuniklo, “Mi tre bedaŭras. Mi ne vidis vin. Mi petas vian pardonon!” Sed Kuniklo ne volis aŭskulti kaj li kriis al Hipo, “Vi faris tion intence! Iutage vi vidos! Vi pagos!”


ਖਰਗੋਸ਼ ਅੱਗ ਨੂੰ ਲੱਭਣ ਚਲਿਆ ਗਿਆ ਅਤੇ ਉਸ ਨੇ ਆਖਿਆ, “ਜਾਓ, ਹਿੱਪੋ ਨੂੰ ਸਾੜ ਦਿਓ ਜਦ ਉਹ ਘਾਹ ਖਾਣ ਲਈ ਪਾਣੀ ਵਿੱਚੋਂ ਬਾਹਰ ਆਈ। ਉਸ ਨੇ ਮੇਰੇ ਤੇ ਪੈਰ ਰੱਖਿਆ!” ਅੱਗ ਨੇ ਜਵਾਬ ਦਿੱਤਾ, “ਕੋਈ ਗੱਲ ਨਹੀਂ, ਖਰਗੋਸ਼, ਮੇਰੇ ਦੋਸਤ। ਮੈਂ ਉਸੇ ਤਰ੍ਹਾਂ ਹੀ ਕਰਾਂਗਾ ਜਿਵੇਂ ਤੂੰ ਚਾਹੁੰਦਾ ਹੈਂ।”

Kuniklo iris trovi Fajron kaj diris, “Iru kaj bruligu Hipon, kiam ŝi elvenis de la akvo por manĝi herbon. Ŝi paŝis sur min!” Fajro respondis, “Neniu problemo, Kuniklo, mia amiko. Mi laŭ via demando faros.”


ਬਾਅਦ ਵਿੱਚ, ਹਿੱਪੋ ਨਦੀ ਤੋਂ ਦੂਰ ਘਾਹ ਖਾ ਰਹੀ ਸੀ ਜਦ ਅੱਗ ਦੀ ਲਾਟ ਨਿਕਲੀ। ਅੱਗ ਹਿੱਪੋ ਦੇ ਵਾਲਾਂ ਨੂੰ ਸਾੜਣ ਲੱਗੀ।

Poste Hipo estis manĝante herbon malproksime de la rivero, kiam, “Vus!” Fajro ekflamiĝis. La flamoj ekbruligis la hararon de Hipo.


ਹਿੱਪੋ ਚੀਕੀ ਅਤੇ ਪਾਣੀ ਵਲ ਭੱਜ ਗਈ। ਉਸ ਦੇ ਸਾਰੇ ਵਾਲ ਅੱਗ ਨਾਲ ਸੜ ਗਏ। ਹਿੱਪੋ ਚੀਕਦੀ ਰਹੀ “ਮੇਰੇ ਵਾਲ ਅੱਗ ਨਾਲ ਸੜ ਗਏ! ਮੇਰੇ ਸਾਰੇ ਵਾਲ ਚਲੇ ਗਏ! ਮੇਰੇ ਸੁੰਦਰ ਵਾਲ!”

Hipo ekploris kaj kuris al la akvo. Ŝia hararo tute forbrulis per la fajro. Hipo senĉese kriis, “Mia hararo forbrulis en la fajro! Mia hararo estas forbrulinta! Mia bela hararo!”


ਖਰਗੋਸ਼ ਖੁਸ਼ ਸੀ ਕਿ ਹਿੱਪੋ ਦੇ ਵਾਲ ਸੜ ਗਏ। ਅਤੇ ਇਸ ਦਿਨ ਤੱਕ, ਅੱਗ ਦੇ ਡਰ ਤੋਂ, ਹਿੱਪੋ ਕਦੇ ਵੀ ਪਾਣੀ ਤੋਂ ਦੂਰ ਨਹੀਂ ਜਾਂਦੀ।

Kuniklo ĝojis ke la hararo de Hipo estis forbrulinta. Kaj ĝis nun, pro timo de fajro, la hipopotamoj neniam iras malproksime de la akvo.


Verkita de: Basilio Gimo, David Ker
Ilustrita de: Carol Liddiment
Tradukita de: Anu Gill
Laŭtlegita de: Gurleen Parmar
Lingvo: panĝaba
Nivelo: 2-a nivelo
Fonto: Why hippos have no hair el la Afrika Rakontolibro
Krea Komunaĵo Permesilo
Ĉi tiu verko estas disponebla laŭ la permesilo Krea Komunaĵo Atribuite 3.0 Tutmonda.
Opcioj
Reiri al la rakontolisto Elŝuti PDF-on